12 ਮਾਰਚ। ਅੱਜ ਸੰਗਰੂਰ ਬੱਸ ਸਟੈਂਡ ਵਿੱਚ ਬਿਗਲ ਅਖ਼ਬਾਰ ਦਾ ਪ੍ਰਚਾਰ ਕੀਤਾ ਗਿਆ ਅਤੇ ਲੋਕਾਂ ਸਾਹਮਣੇ ਗੋਦੀ ਮੀਡੀਆ ਦੀ ਭੂਮਿਕਾ ਉੱਤੇ ਗੱਲ ਕੀਤੀ ਗਈ ਕਿ ਕਿਵੇਂ ਅੱਜ ਉਹ ਸਰਕਾਰ ਦਾ ਕੌਲੀ ਚੱਟ ਬਣਿਆ ਹੈ, ਇਸ ਲਈ ਇੱਕ ਲੋਕ ਪੱਖੀ ਮੀਡੀਆ ਉਸਾਰਨ ਉੱਤੇ ਜ਼ੋਰ ਦਿੱਤਾ ਗਿਆ ਤਾਂ ਜੋ ਲੋਕਾਂ ਦੇ ਅਸਲ ਮੁੱਦਿਆਂ ਅਤੇ ਇਸਦੇ ਕਾਰਨਾਂ ਵਾਰੇ ਗੱਲ ਕਰੇ। ਲੋਕਾਂ ਨੇ ਇਸ ਕੰਮ ਦੀ ਭਰਪੂਰ ਸ਼ਲਾਘਾ ਕਰਦਿਆਂ ਅਖ਼ਬਾਰ ਪੜ੍ਹਨ ਵਿੱਚ ਵਿਸੇਸ਼ ਰੁਚੀ ਦਿਖਾਈ।